Home » ਗ੍ਰੰਥੀ ਸਭਾ ਬਾਰੇ ਅਤੇ ਸਭਾ ਦਾ ਇਤਿਹਾਸ

ਗ੍ਰੰਥੀ ਸਭਾ ਬਾਰੇ ਅਤੇ ਸਭਾ ਦਾ ਇਤਿਹਾਸ

ਬਾਨੀ :- ਸਵ: ਗਿਆਨੀ ਸਤਿੰਦਰ ਸਿੰਘ ਦਾਖਾ

                       

         ਧਰਮ ਪ੍ਰਚਾਰ ਦਾ ਇੱਕ ਅਦਾਰਾ

ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਿਤ ਗ੍ਰੰਥੀ ਸਭਾ (ਰਜਿ:) ਭਾਰਤ ਇੱਕ ਸਵੈ-ਸੰਗਠਿਤ, ਸਮਾਜ-ਸੇਵੀ ਨਿਰੋਲ ਧਾਰਮਿਕ ਸੰਸਥਾ ਹੈ ਜੋ ਸੰਨ 2003 ਤੋਂ ਹੋਂਦ ਵਿੱਚ ਆਈ ਜਿਸਨੂੰ ਮਰਹੂਮ ਭਾਈ ਸਤਿੰਦਰ ਸਿੰਘ ਦਾਖਾ ਜੀ ਵੱਲੋਂ ਗੁਰੂ-ਪੰਥ ਦੀ ਸੇਵਾ ਵਿੱਚ ਲੱਗੇ ਗ੍ਰੰਥੀ, ਪਾਠੀ, ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਅਤੇ ਗੁਰੂ-ਘਰਾਂ ਦੇ ਸੇਵਾਦਾਰਾਂ ਦੀ ਭਲਾਈ ਅਤੇ ਡਿਊਟੀਆਂ ਦੌਰਾਨ ਆ ਰਹੀਆਂ ਮੁਸ਼ਕਿਲਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਂਦ ਵਿੱਚ ਲਿਆਂਦਾ ਗਿਆ ।ਸਭਾ ਦਾ ਉਦਘਾਟਨ ਸੰਨ 2003 ਵਿੱਚ ਮਾਨਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਗੁਰਦੁਆਰਾ, ਪੱਤੀ ਜਲਾਲ, ਪਿੰਡ-ਦਾਖਾ, ਜਿਲ੍ਹਾ ਲੁਧਿਆਣਾ, ਪੰਜਾਬ (ਭਾਰਤ) ਵਿੱਚ ਕੀਤਾ ਗਿਆ । ਸਮੇਂ ਦੇ ਪ੍ਰਧਾਨ ਸਵਰਗਵਾਸੀ ਭਾਈ ਸਤਿੰਦਰ ਸਿੰਘ ਦਾਖਾ ਜੀ ਦੀ ਯੋਗ ਅਗਵਾਈ ਨਾਲ ਸਭਾ ਆਪਣਾ ਪ੍ਰਚਾਰ ਅਤੇ ਪ੍ਰਸਾਰ ਕਰਨ ਲੱਗੀ । ਇਸੇ ਦੌਰਾਨ ਭਾਈ ਬਲਜਿੰਦਰ ਸਿੰਘ ‘ਛੰਨਾਂ’ ਇਸ ਸਭਾ ਵਿੱਚ ਆਏ ਜਿਨ੍ਹਾਂ ਵੱਲੋਂ ਮਾਲਵਾ ਖੇਤਰ ਅੰਦਰ ਬਹੁਤ ਜੋਰਾਂ ਤੇ ਇਸ ਸਭਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਗਿਆ । ਸਭਾ ਦੀ ਕਾਰਜ-ਸ਼ੈਲੀ ਨੂੰ ਦੇਖਦਿਆਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਸਮੇਂ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਜੀ ਵੱਲੋਂ ਇਸ ਸਭਾ ਨੂੰ ਜੁਲਾਈ 2007 ਵਿੱਚ ਲਿਖਤੀ ਪ੍ਰਵਾਨਗੀ ਦਿੱਤੀ ਗਈ । ਇਸ ਤਰਾਂ ਗ੍ਰੰਥੀ ਸਭਾ ਦਾ ਸਿਰ ਹੋਰ ਵੀ ਉੱਚਾ ਹੋਇਆ ਅਤੇ ਮਿਹਨਤ ਕਰਦੀ ਗ੍ਰੰਥੀ ਸਭਾ ਨੇ ਪੂਰੀ ਦੁਨੀਆਂ ਵਿੱਚ ਆਪਣਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਸ਼ੁਰੂ ਕੀਤਾ । ਇਸੇ ਦੌਰਾਨ ਭਾਈ ਸਤਿੰਦਰ ਸਿੰਘ ਦਾਖਾ ਜੀ ਦੇ ਦੇਹਾਂਤ ਤੋਂ ਬਾਅਦ ਮਾਲਵਾ ਖੇਤਰ ਦੇ ਪ੍ਰਧਾਨ ਭਾਈ ਬਲਜਿੰਦਰ ਸਿੰਘ ‘ਛੰਨਾਂ’ ਜੀ ਨੂੰ ਇਸ ਸਭਾ ਦੀ ਵਾਗਡੋਰ ਸੰਭਾਲੀ ਗਈ ।ਜਿਨ੍ਹਾਂ ਵੱਲੋਂ ਸਵਰਗਵਾਸੀ ਭਾਈ ਸਤਿੰਦਰ ਸਿੰਘ ਦਾਖਾ ਜੀ ਦੇ ਸੁਪਨੇ ਸਾਕਾਰ ਕਰਨ ਲਈ ਅੱਜ ਵੀ ਅਣਥੱਕ ਮਿਹਨਤ ਅਤੇ ਲਗਨ ਨਾਲ ਇਸ ਸਭਾ ਦਾ ਵਿਸ਼ਵ-ਪੱਧਰ ਤੇ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ । ਜਿਨ੍ਹਾਂ ਵੱਲੋਂ ਹਮੇਸ਼ਾ ਦੂਰ-ਅੰਦੇਸੀ ਨਾਲ ਕਾਨੂੰਨੀ ਅਤੇ ਪੰਥਕ ਪੱਖਾਂ ਨੂੰ ਦੇਖਦਿਆਂ ਸੰਵਿਧਾਨ ਅਨੁਸਾਰ ਹੀ ਸਾਰੇ ਫੈਸਲੇ ਲਏ ਜਾਂਦੇ ਹਨ। ਜਿਨ੍ਹਾਂ ਦੀ ਉਸਾਰੂ ਸੋਚ ਸਦਕਾ ਇਹ ਸਭਾ ਇੰਟਰਨੈੱਟ ਦੇ ਜਰੀਏ ਆਪਣਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀ ਹੈ ਅਤੇ ਜਲਦ ਹੀ ਇਸ ਸਭਾ ਦੇ ਸਾਰੇ ਕੰਮ-ਕਾਜ ਨੂੰ ਹਾਈ-ਟੈੱਕ ਕਰ ਦਿੱਤਾ ਜਾਵੇਗਾ।ਜਿਸ ਨਾਲ ਦੁਨੀਆਂ ਭਰ ਦੇ ਗ੍ਰੰਥੀ, ਪਾਠੀ, ਰਾਗੀ, ਢਾਡੀ, ਪ੍ਰਚਾਰਕ ਆਨਲਾਈਨ ਇਸ ਸਭਾ ਨਾਲ ਜੁੜ ਕੇ ਲਾਹਾ ਪ੍ਰਾਪਤ ਕਰ ਸਕਣਗੇ। ਅੱਜ ਭਾਈ ਬਲਜਿੰਦਰ ਸਿੰਘ ‘ਛੰਨਾਂ’ ਜੀ ਦੀ ਯੋਗ ਅਗਵਾਈ ਵਿੱਚ ਗ੍ਰੰਥੀ ਸਭਾ ਦਾ ਦੁਨੀਆਂ ਭਰ ਵਿੱਚ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ । ਸਭਾ ਦਾ ਮੁੱਖ-ਦਫਤਰ, ਰਾਏਕੋਟ, ਜਿਲ੍ਹਾ- ਲੁਧਿਆਣਾ, ਪੰਜਾਬ, ਭਾਰਤ ਵਿੱਚ ਹੈ ਅਤੇ ਵੱਖ-ਵੱਖ ਥਾਵਾਂ ਤੇ ਸਬ-ਦਫਤਰ ਆਪਣਾ ਕੰਮ ਕਰ ਰਹੇ ਹਨ ।ਮਿਤੀ 2 ਮਈ 2018 ਨੂੰ ਪੰਥਕ ਸੇਵਾਵਾਂ ਨੂੰ ਦੇਖ਼ਦਿਆਂ “ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ  (ਰਜਿ:) ਭਾਰਤ” ਨੂੰ ਸ੍ਰੀ ਅਕਾਲ ਤਖ਼ਤ ਸਾਹਿਬ (ਅਮ੍ਰਿੰਤਸਰ) ਵੱਲੋਂ ਲਿਖਤੀ ਪਰਵਾਨਗੀ ਦਿੱਤੀ ਗਈ । ਸਭਾ ਦਾ ਮੁੱਖ ਉਦੇਸ਼ ਗੁਰੂ-ਪੰਥ ਦੀ ਸੇਵਾ ਵਿੱਚ ਲੱਗੇ ਸੇਵਾਦਾਰਾਂ ਦੀ ਭਲਾਈ ਅਤੇ ਚੰਗੇ ਪ੍ਰਚਾਰਕ ਤਿਆਰ ਕਰਕੇ ਸੰਗਤਾਂ ਨੂੰ ਮੁਹੱਈਆ ਕਰਨਾ, ਸਿੱਖ ਧਰਮ ਦਾ ਪ੍ਰਚਾਰ ਕਰਨਾ ਅਤੇ ਸਮਾਜਿਕ ਸੇਵਾਵਾਂ ਕਰਨਾ ਹੈ ।ਇਹ ਸਭਾ ਸਾਰੇ ਧਰਮਾਂ, ਔਰਤਾਂ ਅਤੇ ਮਰਦਾਂ ਨੂੰ ਬਰਾਬਰ ਸਤਿਕਾਰ ਦਿੰਦੀ ਹੈ ।ਕੋਈ ਵੀ ਮਰਦ ਜਾਂ ਔਰਤ ਜੋ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਉੱਪਰ ਅਤੇ ਇੱਕ ਅਕਾਲ-ਪੁਰਖ ਉੱਪਰ ਭਰੋਸਾ ਰੱਖਦਾ ਹੈ, ਇਸ ਸਭਾ ਦਾ ਮੈਂਬਰ ਬਣ ਸਕਦਾ ਹੈ ਅਤੇ ਸਭਾ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਫਾਇਦਾ ਲੈ ਸਕਦਾ ਹੈ ।

 

ਸਭਾ ਦਾ ਇਤਿਹਾਸ

 ਗ੍ਰੰਥੀ ਸਭਾ ਸੰਨ 2003 ਵਿੱਚ ਪਿੰਡ-ਦਾਖਾ, ਜਿਲ੍ਹਾ ਲੁਧਿਆਣਾ ਤੋਂ ਸ਼ੁਰੂ ਹੋਈ ਜਿਸਨੂੰ ਸਤਿਕਾਰਯੋਗ ਮਰਹੂਮ ਭਾਈ ਸ:ਸਤਿੰਦਰ ਸਿੰਘ ਦਾਖਾ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ । ਜਿਸ ਦਾ ਪਹਿਲਾ ਨਾਮ ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ ਰੱਖਿਆ ਗਿਆ ਸੀ ਜਿਸਨੂੰ ਬਾਅਦ ਵਿੱਚ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਕਰਕੇ ਜਾਣਿਆ ਜਾਣ ਲੱਗਾ ।ਇਸ ਸਭਾ ਦਾ ਮੁੱਖ ਉਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਅਤੇ ਕਰਵਾਉਣਾ, ਸਿੱਖ ਰਹਿਤ ਮਰਿਯਾਦਾ ਦਾ ਪ੍ਰਚਾਰ ਕਰਨਾ ਅਤੇ ਗ੍ਰੰਥੀ, ਪਾਠੀ, ਰਾਗੀ, ਢਾਡੀ, ਕਵੀਸ਼ਰ ਅਤੇ ਕਥਾਵਾਚਕ, ਪ੍ਰਚਾਰਕਾਂ ਅਤੇ ਗੁਰੂ-ਘਰਾਂ ਵਿੱਚ ਲੱਗੇ ਸੇਵਾਦਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਕਰਨਾ ਹੈ। ਅਪਣੇ ਲੋਕਲ ਇਲਾਕੇ ਤੋਂ ਪ੍ਰਚਾਰ ਕਰਦੀ ਇਹ ਸਭਾ ਜਦੋਂ ਰਾਏਕੋਟ ਦੇ ਇਲਾਕੇ ਵਿੱਚ ਆਈ ਤਾਂ 22 ਅਕਤੂਬਰ 2006 ਨੂੰ ਭਾਈ ਬਲਜਿੰਦਰ ਸਿੰਘ ‘ਛੰਨਾਂ’ ਨੂੰ ਸਰਕਲ ਰਾਏਕੋਟ ਦਾ ਪ੍ਰਧਾਨ ਬਣਾਇਆ ਗਿਆ। ਜਿਹਨਾਂ ਦੀ ਸੂਝ-ਬੂਝ ਅਤੇ ਅਣਥੱਕ ਮਿਹਨਤ ਕਾਰਨ ਇਹ ਸਭਾ ਪੂਰੇ ਮਾਲਵਾ ਖੇਤਰ ਅੰਦਰ ਆਪਣੀਆਂ ਮੱਲਾਂ ਮਾਰਨ ਲੱਗੀ ।ਜਿਸ ਦੌਰਾਨ ਸਮੇਂ ਦੇ ਪ੍ਰਧਾਨ ਸਤਿਕਾਰਯੋਗ ਸ:ਸਤਿੰਦਰ ਸਿੰਘ ਦਾਖਾ ਜੀ ਵੱਲੋਂ ਇੱਕ ਅਹਿਮ ਫੈਸਲਾ ਲੈਂਦਿਆਂ ਮਿਤੀ 19 ਅਪਰੈਲ 2007 ਨੂੰ ਭਾਈ ਬਲਜਿੰਦਰ ਸਿੰਘ ‘ਛੰਨਾਂ’ ਨੂੰ ਮਾਲਵਾ ਖੇਤਰ ਦਾ ਪ੍ਰਧਾਨ ਥਾਪ ਦਿੱਤਾ ਗਿਆ ।ਜਿਹਨਾਂ ਨੇ ਆਪਣੀ ਜਿੰਮੇਵਾਰੀ ਨੂੰ ਬਾ-ਖੂਬੀ ਨਿਭਾਉਂਦਿਆਂ ਮਾਲਵਾ ਖੇਤਰ ਦੇ ਵਿੱਚ ਸ਼ੋਭਨੀਕ ਤਖ਼ਤ ਸਾਹਿਬ ਸ਼੍ਰੀ ਦਮਦਮਾ ਸਾਹਿਬ ਨਾਲ ਚੰਗੇ ਸੰਬੰਧ ਸਥਾਪਿਤ ਕੀਤੇ ਅਤੇ ਪੰਥ ਪ੍ਰਤੀ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਜਿਸ ਦੌਰਾਨ ਇਸ ਸਭਾ ਦੀ ਮਾਲਵਾ ਖੇਤਰ ਅੰਦਰ ਕਾਰਜ-ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਮੌਜੂਦਾ ਸਮੇਂ ਦੇ ਜਥੇਦਾਰ ਮਾਨਯੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਸਾਹਿਬ ਜੱਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵੱਲੋਂ ਮਿਤੀ 27 ਜੁਲਾਈ 2007 ਨੂੰ ਲਿਖਤੀ ਰੂਪ ਵਿਚ ਪ੍ਰਵਾਨਗੀ ਦਿੱਤੀ ਗਈ ਜੋ ਕਿ ਇਸ ਸਭਾ ਦੀ ਇੱਕ ਵੱਡੀ ਪ੍ਰਾਪਤੀ ਸੀ। ਇਸੇ ਦੌਰਾਨ ਮਾਲਵਾ ਖੇਤਰ ਤੋਂ ਦੁਆਬਾ, ਮਾਝਾ ਹੁੰਦਿਆਂ ਹੋਇਆਂ ਭਾਰਤ ਦੇ ਬਾਕੀ ਰਾਜਾਂ ਵਿੱਚ ਵੀ ਇਸ ਸਭਾ ਨੇ ਪੈਰ ਪਸਾਰਨੇ ਕੀਤੇ । ਇਸੇ ਦੌਰਾਨ ਇੱਕ ਕਹਿਰ ਵਰਤਿਆ ਸਭਾ ਦੇ ਪ੍ਰਧਾਨ ਸਾਹਿਬ ਭਾਈ ਸਤਿੰਦਰ ਸਿੰਘ ਦਾਖਾ ਜੀ ਦਾ ਨਵੰਬਰ 2007 ਵਿੱਚ ਦੇਹਾਂਤ ਹੋ ਗਿਆ ।ਜਿਸ ਦੌਰਾਨ ਸਭਾ ਦੇ ਸਮੂਹ ਮੈਂਬਰਾਂ ਅਤੇ ਆਹੁਦੇਦਾਰਾਂ ਵੱਲੋਂ ਮਿਤੀ 5 ਦਸੰਬਰ 2007 ਨੂੰ ਗੁਰਦੁਆਰਾ ਸਾਹਿਬ ਮਾਡਲ ਟਾਊਨ ਸ਼ਹੀਦਾਂ ਲੁਧਿਆਣੇਂ ਵਿਖੇ ਮਾਲਵਾ ਖੇਤਰ ਦੇ ਪ੍ਰਧਾਨ ਭਾਈ ਬਲਜਿੰਦਰ ਸਿੰਘ ‘ਛੰਨਾਂ’ ਨੂੰ ਕੌਮੀ ਪ੍ਰਧਾਨ ਥਾਪ ਦਿੱਤਾ ਗਿਆ । ਜਿਨ੍ਹਾਂ ਦੀ ਪ੍ਰਧਾਨਗੀ ਨੂੰ ਮਿਤੀ 10 ਜਨਵਰੀ 2008 ਨੂੰ ਗੁਰਦੁਆਰਾ ਸਾਹਿਬ ਪਾ:ਛੇਵੀਂ ਅੱਡਾ ਮੁੱਲਾਂਪੁਰ ਵਿਖੇ ਸਵਰਗਵਾਸੀ ਭਾਈ ਸਤਿੰਦਰ ਸਿੰਘ ਦਾਖਾ ਜੀ ਦੇ ਅੰਤਮ ਸਰਧਾਂਜਲੀ ਸਮਾਗਮ ਸਮੇਂ ਨਵ-ਨਿਯੁਕਤ ਪ੍ਰਧਾਨ ਭਾਈ ਬਲਜਿੰਦਰ ਸਿੰਘ ‘ਛੰਨਾਂ’ ਜੀ ਨੂੰ ਮੁਕੰਮਲ ਅਧਿਕਾਰ ਦਿੱਤੇ ਗਏ ਅਤੇ ਇਸ ਸਭਾ ਦਾ ਨਾਮ ਦਰੁਸਤ ਕਰਕੇ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਰੱਖਿਆ ਗਿਆ ਤੇ ਮੁੱਖ ਦਫਤਰ ਰਾਏਕੋਟ ਜਿਲ੍ਹਾ ਲੁਧਿਆਣਾ ਵਿਖੇ ਰੱਖਣ ਦਾ ਫੈਸਲਾ ਲਿਆ ਗਿਆਇਸ ਦੌਰਾਨ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ‘ਛੰਨਾਂ’ ਜੀ ਵਲੋਂ ਇਸ ਸਭਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡਮੁੱਲੇ ਉਪਰਾਲੇ ਕੀਤੇ ਗਏ ਜਿਨ੍ਹਾਂ ਨੂੰ ਦੇਖਦਿਆਂ ਮਿਤੀ 10 ਅਗਸਤ 2008 ਨੂੰ ਜਾਗਰਿਤੀ ਯਾਤਰਾ ਕੱਢਦਿਆਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਵੱਲੋਂ ਸ਼ੁਰੂ ਕੀਤੀ ਗਈ ਯਾਤਰਾ ਦੀ ਵਾਪਸੀ ਸਮੇਂ ਸਿੱਖ ਕੌਮ ਦੇ ਨਵੇਂ ਚੁਣੇ ਗਏ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਜੱਥੇਦਾਰ ਤਖ਼ਤ ਸ਼੍ਰੀ ਪਟਨਾ ਸਾਹਿਬ, ਬਿਹਾਰ, ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਜੱਥੇਦਾਰ ਤਖ਼ਤ ਸ਼੍ਰੀ ਸਚਖੰਡ ਸਾਹਿਬ ਨਾਂਦੇੜ ਅਤੇ ਚੇਅਰਮੈਨ ਭਾਈ ਪਰਮਿੰਦਰ ਸਿੰਘ ਪਸਰੀਚਾ ਜੀ ਵੱਲੋਂ ਇਹ ਸਭਾ ਨੂੰ ਸਨਮਾਨਿਤ ਕੀਤਾ ਗਿਆ ਏਸੇ ਤਰਾਂ ਇਹਨਾਂ ਸੇਵਾਵਾਂ ਨੂੰ ਦੇਖਦਿਆਂ ਮਾਨਯੋਗ ਸਿੰਘ ਗਿਆਨੀ ਬਲਵੰਤ ਸਿੰਘ ਨੰਦਗੜ ਜੀ ਜੱਥੇਦਾਰ ਸ਼੍ਰੀ ਦਮਦਮਾ ਸਾਹਿਬ ਜੀ ਨੇ ਅਹਿਮ ਫੈਸਲਾ ਲੈਂਦਿਆਂ ਮਿਤੀ 24 ਅਗਸਤ 2008 ਨੂੰ ਪਿੰਡ ਰਸੂਲੜਾ ਨੇੜੇ ਖੰਨਾ ਜਿਲ੍ਹਾ ਲੁਧਿਆਣਾ ਵਿਖੇ ਸਮੂਹ ਮੈਂਬਰਾਂ ਅਤੇ ਆਹੁਦੇਦਾਰਾਂ ਦੀ ਭਰਵੀਂ ਹਾਜਰੀ ਵਿੱਚ ਭਾਈ ਬਲਜਿੰਦਰ ਸਿੰਘ ‘ਛੰਨਾਂ’ ਨੂੰ ਸਭਾ ਦੇ ਕੌਮੀ ਪ੍ਰਧਾਨ ਵੱਜੋਂ ਸਥਾਈ ਤੌਰ ਤੇ ਜਿੰਮੇਵਾਰੀ ਲਈ ਪੱਗ ਦੇ ਦਿੱਤੀ ਗਈ ਜਿਸ ਉਪਰੰਤ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ‘ਛੰਨਾਂ’ ਨੂੰ ਇੱਕ ਵੱਡੀ ਸੰਸਥਾ ਵਜੋਂ ਪੂਰੇ ਭਾਰਤ, ਅਮਰੀਕਾ, ਕਨੇਡਾ, ਇੰਗਲੈਂਡ ਵਰਗੇ ਵੱਡੇ ਦੇਸ਼ਾਂ ਸਮੇਤ ਪੂਰੀ ਦੁਨੀਆਂ ਵਿੱਚ ਫੈਲਾਇਆ ਗਿਆ। ਜਿਹਨਾਂ ਵੱਲੋਂ ਇਸ ਸਭਾ ਦਾ ਹਰ ਇੱਕ ਕੰਮ ਹਮੇਸ਼ਾ ਕਾਨੂੰਨੀ, ਪੰਥਕ, ਸਮਾਜਿਕ ਅਤੇ ਧਾਰਮਿਕ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਹਮੇਸ਼ਾ ਅਮਨ ਅਤੇ ਸ਼ਾਂਤੀ ਬਣਾਈ ਰੱਖਣਾ, ਸਿੱਖ ਧਰਮ ਦਾ ਪ੍ਰਚਾਰ ਕਰਨਾ, ਸਿੱਖ ਬੱਚਿਆਂ ਦੀ ਦਸਤਾਰ ਸਜਾਉਣਾ ਤੇ ਸਿਖਾਉਣਾ, ਬੱਚਿਆਂ ਲਈ ਗੁਰਮਿਤ ਦਾ ਪ੍ਰਚਾਰ ਕਰਨਾ, ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣਾ ਅਤੇ ਹੋਰ ਸਮਾਜਿਕ ਕਾਰਜ ਕਰਕੇ ਅਤੇ ਗੂਰੂ ਪੰਥ ਦੀ ਸੇਵਾ ਵਿੱਚ ਲੱਗੇ ਪ੍ਰਚਾਰਕਾਂ, ਗ੍ਰੰਥੀ, ਪਾਠੀ, ਰਾਗੀ, ਢਾਡੀ, ਕਵੀਸ਼ਰ ਅਤੇ ਹੋਰ ਸੇਵਾਦਾਰਾਂ ਦੀ ਸੇਵਾ ਪ੍ਰਤੀ ਮਦਦ ਕਰਨਾ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿਣਾ ।ਜਿਸਨੂੰ ਦੇਖਦਿਆਂ ਮਿਤੀ 10 ਜਨਵਰੀ 2012 ਨੂੰ ਮੌਜੂਦਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜੱਦੀ ਰਹਾਇਸ਼ ਵਿਖੇ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਵੱਲੋਂ ਇਸ ਸਭਾ ਨੂੰ ਸਨਮਾਨਿਤ ਕੀਤਾ ਗਿਆ ।ਕਾਇਦੇ ਕਾਨੂੰਨ ਦੇ ਦਾਇਰੇ ਨੂੰ ਮੁੱਖ ਰੱਖਦਿਆ ਸੰਸਥਾ ਦੀਆਂ ਜੜਾਂ ਮਜਬੂਤ ਕਰਨ ਲਈ ਮਾਨਯੋਗ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾਂ ਜੀ ਵੱਲੋਂ ਦੂਰਅੰਦੇਸ਼ੀ ਫੈਸ਼ਲਾ ਲੈ ਕੇ ਸੰਨ 2014 ਤੋ “ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ” ਨੂੰ ਭਾਰਤੀ ਆਮਦਨ-ਕਰ ਵਿਭਾਗ ਦੇ ਦਾਇਰੇ ਵਿੱਚ ਲਿਆ ਕੇ “ਲੇਖਾ-ਯੋਗ” ਕੀਤਾ ਗਿਆ। ਪੰਥਕ ਸੇਵਾਵਾ ਨੂੰ ਦੇਖਦਿਆ ਮਿਤੀ 2 ਮਈ 2018 ਨੂੰ ਸਰਵ-ਉਚ ਸ੍ਰੀ ਅਕਾਲ ਤਖਤ ਸਾਹਿਬ ਵੱਲੋ “ਬਾਬਾ ਬੁਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ” ਦੇ ਕਾਰਜਾ ਨੂੰ ਲਿਖਤੀ ਪ੍ਰਵਾਨਗੀ ਦਿੱਤੀ ਗਈ। ਸੋ ਅੱਜ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਜਿੱਥੇ ਗੁਰੂ-ਡੰਮ ਅਤੇ ਡੇਰਾਬਾਦ ਦੇ ਖਿਲਾਫ ਜੂਝ ਰਹੀ ਹੈ ਉੱਥੇ ਹੀ ਸਮਾਜ-ਸੇਵਾ ਦੇ ਨਾਲ-ਨਾਲ ਬੱਚਿਆਂ ਦੇ ਦਸਤਾਰ ,ਗੁਰਬਾਣੀ,ਲੰਬੇ ਕੇਸ ਅਤੇ ਕਵੀਸ਼ਰੀ ਮੁਕਾਬਲਿਆਂ ਤੋਂ ਇਲਾਵਾ ਗੁਰਮਤਿ ਕਲਾਸਾਂ ਅਤੇ ਗੁਰਬਾਣੀ ਸੰਥਿਆ ਵੀ ਕਰਵਾ ਰਹੀ ਹੈ ਅਤੇ ਸਭਾ ਦੇ ਸਥਾਈ ਮੈਂਬਰਾਂ ਲਈ ਵੱਖ-ਵੱਖ ਭਲਾਈ ਸਕੀਮਾਂ ਦੇ ਕੇ ਗ੍ਰੰਥੀ,ਪਾਠੀ,ਰਾਗੀ,ਢਾਡੀ,ਕਵੀਸ਼ਰ,ਪ੍ਰਚਾਰਕਾਂ ਅਤੇ ਗੁਰੂ-ਘਰਾਂ ਦੀ ਸੇਵਾ ਵਿੱਚ ਲੱਗੇ ਸੇਵਾਦਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਵੱਧ ਹੈ।  ਜਿਸ ਨੂੰ ਮੱਦੇਨਜ਼ਰ ਰੱਖਦਿਆਂ ਸੁਸਾਇਟੀ ਵੱਲੋ ਵਿਸ਼ੇਸ ਤੋਰ ‘ਤੇ ਇਕ  “ਬਾਬਾ ਬੁੱਢਾ ਜੀ ਐਜੂਕੇਸ਼ਨਲ ਐਂਡ ਵੈੱਲਫੇਅਰ ਵਿੰਗ” ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਸੁਸਾਇਟੀ ਦੇ ਮੈਬਰਾਂ ਦੇ ਘਰ ਪੇਦਾ ਹੋਣ ਵਾਲੀ ਬੱਚੀ ਲਈ “ਸੁਕਨਿਆ ਸਕੀਮ “ ਅਤੇ ਬਜੁਰਗ ਲਈ ” ਮਾਣਭੱਤਾ ਸਕੀਮ ” ਦੇਣ ਲਈ  ਵਚਨਵੱਧ ਹੈ।ਜਿਨ੍ਹਾ ਸਕੀਮਾਂ ਦਾ ਗ੍ਰੰਥੀ, ਪਾਠੀ, ਰਾਗੀ, ਕਵੀਸਰੀ ਜੱਥੇ, ਪ੍ਰਚਾਰਕ ਅਤੇ ਗੁਰੂਘਰਾਂ ਦੇ ਸੇਵਾਦਾਰ ਸਭਾ ਦੇ ਸਥਾਈ ਮੈਬਰਾਂ ਬਣ ਕੇ ਲਾਹਾ ਪ੍ਰਾਪਤ ਕਰ ਸਕਦੇ ਹਨ। ਮੌਜੂਦਾ ਸਮੇ “ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ” ਦਾ ਹਾਈਟੈੈਕ (ਕੰਪਿਊਟਰਈਜਡ) ਸਿਸਟਮ, ਮਿਹਨਤੀ ਸਟਾਫ਼ ਅਤੇ ਮੁੱਖ ਦਫ਼ਤਰ ਹਮੇਸ਼ਾ ਆਪਣੇ ਮੈਂਬਰਾਂ ਦੀ ਸੇਵਾ ਲਈ ਹਾਜ਼ਿਰ ਹੈ।

ਨੋਟ:- ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:)ਭਾਰਤ ਦਾ ਬਾਬਾ ਬੁੱਢਾ ਜੀ ਦੇ ਨਾਮ ਤੇ ਬਣੀਆਂ ਮਿਲਦੇ-ਜੁਲਦੇ ਨਾਵਾਂ ਵਾਲੀਆਂ ਸਭਾਵਾਂ ਨਾਲ ਕੋਈ ਦਫਤਰੀ ਸਬੰਧ ਨਹੀਂ ਹੈ। ਖਾਲਸਾ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ (ਰਜਿ:) ਲੁਧਿਆਣਾ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:) ਭਾਰਤ ਦੀ ਲੜੀ ਹੈ।

 

ਜਾਰੀ ਕਰਤਾ 

ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:) ਭਾਰਤ

             ਮੁੱਖ ਦਫ਼ਤਰ- ਰਾਏਕੋਟ, ਜਿਲ੍ਹਾ- ਲੁਧਿਆਣਾ (ਪੰਜਾਬ )-14110

ਸੰਪਰਕ :     01624-265080,  98031-27044,   95170-10080