Home » ਸਭਾ ਦਾ ਟੀਚਾ

ਸਭਾ ਦਾ ਟੀਚਾ

ਸਭਾ ਦਾ ਟੀਚਾ

1. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣਾ |

2. ਗੁਰੂ ਘਰਾਂ ‘ਚ ਸਿੱਖ ਰਹਿਤ ਮਰਿਆਦਾ ਅਤੇ ਪੰਥਕ ਹੁਕਮਾਂ ਨੂੰ ਲਾਗੂ ਕਰਵਾਉਣਾ |

3. ਗੁਰੂ ਘਰਾਂ ਦੇ ਪ੍ਰਬੰਧ ‘ਚ ਸੁਧਾਰ ਕਰਨਾ |

4. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਤਾਂ ਨੂੰ ਦੇਸ਼-ਵਿਦੇਸ਼ ‘ਚ ਪ੍ਰਫੁੱਲਤ ਕਰਨਾ |

5. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਨੂੰ ਹਰ ਪੱਖੋਂ ਸੁਰੱੱਖਿਅਤ ਅਤੇ ਯਕੀਨੀ ਬਣਾਉਣਾ |

6. ਪੰਜ ਕਕਾਰੀ ਬਾਣੇ ਹੇਠ ਹੋ ਰਹੇ ਕੁਕਰਮਾਂ ਦਾ ਸਫਾਇਆ ਕਰਨਾ ਅਤੇ ਪਾਖੰਡਵਾਦ ਦਾ ਵਿਰੋਧ ਕਰਨਾ |

7. ਗੁਰੂ ਪੰਥ ਦੀ ਸੇਵਾ ਵਿੱਚ ਲੱਗੇ ਹਰ ਇੱਕ ਸੱਚੇ ਸਿੱਖ ਨੂੰ ਬਣਦਾ ਸਮਾਜਿਕ ਅਤੇ ਧਾਰਮਿਕ ਸਤਿਕਾਰ ਦਿਵਾਉਣਾ |

8. ਫ਼ਲਾਇੰਗ ਸਕੁਐਡ ਅਤੇ ਟਾਸਕ  ਫੋਰਸ ਬਣਾ ਕੇ ਗੁਰੂ ਸਿਧਾਂਤਾਂ ਨੂੰ ਅਤੇ ਗੁਰੂ ਮਰਿਆਦਾ ਨੂੰ ਲਾਗੂ ਕਰਵਾਉਣਾ |

9. ਸੇਵਾ ਵਿਚ ਲੱਗੇ ਸੇਵਾਦਾਰ, ਪਾਠੀ, ਗ੍ਰੰਥੀ, ਰਾਗੀ ਅਤੇ ਪ੍ਰਚਾਰਕਾ ਨੂੰ ਉਹਨਾਂ ਦੀ ਸ਼ਨਾਖਤ ਕਰਕੇ ਸ਼ਨਾਖਤੀ ਕਾਰਡ ਜਾਰੀ ਕਰਨਾ |

10. ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਵਾਨ ਹੋਣ, ਉਥੇ ਛਾਪਾਮਾਰੀ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਨਿਰਾਦਰੀ  ਨੂੰ ਰੋਕਣਾ |

11. ਬੇਰੁਜਗਾਰਾਂ ਨੂੰ ਗੁਰਬਾਣੀ ਦੀ ਸਿਖਲਾਈ ਦੇ ਕੇ ਵਧੀਆ ਗ੍ਰੰਥੀ, ਪਾਠੀ, ਰਾਗੀ, ਕਥਾ-ਵਾਚਕ, ਪ੍ਰਚਾਰਕ ਅਤੇ ਢਾਡੀ ਤਿਆਰ ਕਰਕੇ ਵਧੀਆ ਰੁਜ਼ਗਾਰ ਮੁਹੱਈਆ ਕਰਵਾਉਣਾ |

12. ਬਾਬਾ ਬੁੱਢਾ ਜੀ ਦੇ ਨਾਮ ਤੇ ਵਿਦਿਆਲਾ ਚਾਲੂ ਕਰਕੇ ਅਸਿੱੱਖਿਅਤ ਗ੍ਰੰਥੀਆਂ, ਪਾਠੀਆਂ, ਕਥਾ-ਵਾਚਕਾ, ਪ੍ਰਚਾਰਕਾਂ ਅਤੇ ਢਾਡੀਆਂ ਨੂੰ ਸਿੱਖਲਾਈ ਦੇਣਾ ਅਤੇ ਸਰਟੀਫ਼ਿਕੇਟ ਜਾਰੀ ਕਰਨਾ |

13. ਬਾਬਾ ਬੁੱਢਾ ਜੀ ਦੇ ਨਾਮ ਤੇ ਸਹਾਰਾ ਕੈਂਪ ਲਗਾਉਣੇ |

14. ਸਿੱਖਿਅਤ ਗ੍ਰੰਥੀ, ਪਾਠੀ, ਰਾਗੀ, ਕਥਾ-ਵਾਚਕ, ਪ੍ਰਚਾਰਕ, ਲਾਂਗਰੀ, ਦੇਗਚੀ, ਢਾਡੀ ਅਤੇ ਗੁਰੂ ਘਰਾਂ ਦੀ ਸੇਵਾ ਵਿੱਚ ਲੱਗੇ ਸੇਵਾਦਾਰਾਂ ਨੂੰ ਠੇਕੇ ਤੇ ਭਰਤੀ ਕਰਕੇ ਈ.ਐੱਸ.ਆਈ ਅਤੇ ਕਰਮਚਾਰੀ ਭਵਿੱਖ ਨਿੱਧੀ ਫੰਡ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ |

15. ਬਾਬਾ ਬੁੱਢਾ ਜੀ ਦੇ ਨਾਮ ਤੇ ਪਿੰਡਾਂ ‘ਚ ਧਾਰਮਿਕ ਅਤੇ ਟ੍ਰੇਨਿੰਗ ਕੈੈਂਪ ਲਗਾ ਕੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਣਾ |

16. ਬੇਸਹਾਰਾ ਲੋਕਾਂ ਲਈ ਆਸ਼ਰਮ ਖੋਲਣੇ |

17. ਗਰੀਬ ਕੁੜੀਆਂ ਦੇ ਵਿਆਹ ਕਰਨੇ।

18. ਸਭਾ ਦੀਆਂ ਹੋਰ ਬਰਾਂਚਾਂ ਪਿੰਡਾਂ, ਕਸਬਿਆਂ, ਸ਼ਹਿਰਾਂ, ਤਹਿਸ਼ੀਲ ਪੱਧਰਾਂ, ਜਿਲ੍ਹਾਂ ਪੱਧਰਾਂ, ਖੇਤਰੀ ਪੱਧਰਾਂ, ਰਾਜ ਪੱਧਰਾਂ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਖੋਲ ਕੇ ਲੋਕਾਂ ਨੂੰ ਗੁਰਬਾਣੀ ਦੇ ਲੜ ਲਗਾਉਣਾ |

19. ਸਰਕਾਰੀ, ਅਰਧ-ਸਰਕਾਰੀ, ਗੈਰ-ਸਰਕਾਰੀ ਅਦਾਰਿਆਂ ਅਤੇ ਆਮ ਜਨਤਾ ਤੋਂ (ਭਾਰਤ ਅਤੇ ਭਾਰਤ ਤੋਂ ਬਾਹਰੋਂ) ਨਗਦ ਜਾਂ ਕਿਸੇ ਵੀ ਹੋਰ ਪ੍ਰਚਲਿਤ ਰੂਪ ਵਿੱਚ ਸਹਾਇਤਾ, ਦਾਨ ਅਤੇ ਗ੍ਰਾਂਟਾਂ  ਪ੍ਰਾਪਤ ਕਰਨਾ ਅਤੇ ਸਭਾ ਦੇ ਉਦੇਸ਼ ਪੂਰੇ ਕਰਨ ਲਈ ਖਰਚ ਕਰਨਾ |

20. ਭਾਰਤੀ ਆਮਦਨ ਕਰ ਐਕਟ ਵਿੱਚ ਚੈਰੀਟੇਬਲ ਛੋਟਾਂਂ ਸੈਕਸ਼ਨ ਅਧੀਨ ਦਰਸਾਈਆਂ ਗਈਆਂ ਸਭ ਧਾਰਾਵਾਂ ਦਾ ਪਾਲਣ ਕਰਦਿਆਂ, ਉਹਨਾਂ ਅਨੁਸਾਰ ਫੰਡ ਇੱਕਠੇ ਕਰਨੇ ਅਤੇ ਉਹਨਾਂ ਦਾ ਇਸਤੇਮਾਲ ਕਰਨਾ |

                                                                                                                                                                        ਜਾਰੀ ਕਰਤਾ 

ਬਾਬਾ ਬੁੱਢਾ ਜੀ ਇੰਟਰਨੈੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:) ਭਾਰਤ