Home » ਖ਼ਬਰਨਾਮਾ » ਤਖਤ ਸ਼੍ਰੀ ਦਮਦਮਾ ਸਾਹਿਬ ਗ੍ਰੰਥੀ ਸਿੰਘਾ ਦੀ ਮੀਟਿੰਗ

ਤਖਤ ਸ਼੍ਰੀ ਦਮਦਮਾ ਸਾਹਿਬ ਗ੍ਰੰਥੀ ਸਿੰਘਾ ਦੀ ਮੀਟਿੰਗ

ਮਿਤੀ 18ਜੁਲਾਈ,2018 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਸਮੂਹ ਗ੍ਰੰਥੀ,ਪਾਠੀ,ਰਾਗੀ ਅਤੇ ਪ੍ਰਚਾਰਕ ਸਿੰਘਾ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਮੱਦੇ-ਨਜਰ ਰੱਖਦਿਆ ਸਮੂਹ ਗ੍ਰੰਥੀ,ਰਾਗੀ ਸਭਾਵਾਂ ਵੱਲੋਂ ਭਾਰੀ ਇਕੱਕਰਤਾ ਕੀਤੀ ਗਈ ਜਿਸ ਵਿੱਚ ਦਰਪੇਸ਼ ਮੁਸ਼ਕਿਲਾ ਦੇ ਹੱਲ ਲਈ ਵਿਚਾਰਾ ਕੀਤੀਆਂ ਗਈਆਂ ਅਤੇ ਆਪੋ ਆਪਣੇ ਸੁਝਾਅ ਦੇਣ ਲਈ ਦੁਬਾਰਾ ਮਿਤੀ 28 ਅਗਸਤ 2018 ਨੂੰ ਵੱਡੇ ਪੱਧਰ ਤੇ ਇਕੱਤਰ ਹੋਣ ਦਾ ਫੈਸ਼ਲਾ ਲਿਆ ਗਿਆ ਤਾਂ ਜੋਂ ਪਿਛਲੇ ਸਮੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਗਰੰਥੀ ਸਿੰਘਾ ਦੇ ਹਿੱਤ ਵਿੱਚ ਲਏ ਫੈਸ਼ਲੇ ਨੂੰ ਲਾਗੂ ਕੀਤਾ ਜਾ ਸਕੇ। ਇਸ ਮੀਟਿੰਗ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ,ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾਂ,ਜਨਰਲ ਸੈਕਟਰੀ ਭਾਈ ਰੂਪ ਸਿੰਘ,ਮੀਤ ਪ੍ਰਧਾਨ ਭਾਈ ਤਰਸੇਮ ਸਿੰਘ,ਜਿਲਾ ਪ੍ਰਧਾਨ(ਵੇੇੈਲਫੇਅਰ ਵਿੰਗ),ਪੰਜਾਬ ਪ੍ਰਧਾਨ ਭਾਈ ਸੁਵਿੰਦਰ ਸਿੰਘ,ਮੀਤ ਪ੍ਰਧਾਨ ਭਾਈ ਸਰਦੂਲ ਸਿੰਘ,ਜਸਮੇਲ ਸਿੰਘ ਛਾਜਲਾ,ਬਲਜਿੰਦਰ ਸਿੰਘ ਨਾਭਾ ਅਤੇ ਹੋਰ ਬੇਅੰਤ ਗਰੰਥੀ ਸਭਾਵਾਂ ਦੇ ਆਹੁਦੇਦਾਰ ਅਤੇ ਮੈਬਰ ਸਹਿਬਾਨ ਹਾਜਰ ਹੋਏ।

Leave a Reply

Your email address will not be published. Required fields are marked *