Home » Edu&Walfare

Edu&Walfare

  ਵਿਸ਼ੇਸ਼ਤਾਵਾਂ

 • ਇਹ ਇੱਕ  ਸਮਾਜ-ਸੇਵੀ, ਨਿਰੋਲ ਧਾਰਮਿਕ ਅਤੇ ਮਨਾਫਾ -ਰਹਿਤ ਸੰਸਥਾ ਹੈ
 • ਇਹ ਸੰਸਥਾ ਇੱਕ ਲੇਖਾ-ਯੋਗ ਸੰਸਥਾ ਹੈ ਜੋ ਕਿ ਆਪਣਾ ਸਾਰਾ ਹਿਸਾਬ -ਕਿਤਾਬ ਆਮਦਨ ਕਰ ਵਿਭਾਗ ਭਾਰਤ ਨੂੰ ਦਿੰਦੀ ਹੈ
 • ਇਹ ਸੰਸਥਾ ਦਾਨੀ ਸੱਜਣਾ  ਦੁਆਰਾ ਦਿੱਤੇ ਫੰਡ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਲਈ ਇੱਕ ਕੜੀ ਦਾ ਕੰਮ  ਕਰਦੀ ਹੈ
 • ਇਹ ਸੰਸਥਾ ਜਾਤ -ਪਾਤ ਧਰਮ ਭੇਦਭਾਵ ਤੋ ਉਪਰ ਉਠ ਕੇ ਲੋੜਵੰਦਾ ਦੀ ਸਹਾਇਤਾ ਕਰਨਾ ਚਾਹੰਦੀ ਹੈ
 • ਕਿਸੇ ਵੀ ਜਾਤ ,ਗੋਤ ,ਧਰਮ, ਮਜਹਬ ਦਾ ਵਿਅਕਤੀ (ਪੁਰਸ  ਜਾ ਔਰਤ) ਇਸ ਸੰਸਥਾ ਦਾ ਮੈਂਬਰ ਬਣ ਸਕਦਾ ਹੈ ਅਤੇ ਸਹਾਇਤਾ ਲਈ ਪਹੁੰਚ ਕਰ ਸਕਦਾ ਹੈ
 • ਇਸ ਸੰਸਥਾ ਦੇ ਕਾਰਜ ਖੇਤਰ ਦੀ ਕੋਈ ਸੀਮਾ ਨਹੀ ਹੈ

ਮੈਬਰਸ਼ਿਪ 

 1.  ਕਿਸੇ ਧਰਮ , ਮਜਹਬ ਦਾ ਕੋਈ ਵੀ ਇਸਤਰੀ  ਜਾ ਪੁਰਸ ਇਸ ਸੰਸਥਾ ਦਾ ਮੈਬਰ ਬਣ ਸਕਦਾ ਹੈ
 2. ਮੈਬਰ ਬਣਨ ਲਈ 100 ਰੁਪਏ ਮੁੱਢਲੀ  ਮੈਬਰਸ਼ਿਪ ਜਮ੍ਹਾ ਕਰਵਾਉਣਾ ਜਰੂਰੀ ਹੈ
 3. ਹਰ ਮਹੀਨੇ ਮੈਬਰ ਵੱਲੋਂ ਸਰਧਾ ਅਨੁਸਾਰ ਤਹਿ-ਸੁਦਾ ਮਹੀਨਾਵਾਰ ਫੰਡ ਜਮ੍ਹਾ ਕਰਾਉਣ ਲਾਜਮੀ ਹੈ
 4. 100 ਰੁਪੇ ਫੰਡ ਦੇਣ ਵਾਲੇ ਮੈਬਰ ਨੂੰ ਹਰ ਤਿੰਨ ਮਹੀਨੇ  ਬਾਅਦ ਕੋਈ ਗਿਫਟ ਸੰਸਥਾ ਵੱਲੋਂ ਦਿੱਤਾ ਜਾਵੇਗਾ
 5. ਜਿਹੜੇ ਲੋਕ 300 ਰੁਪਏ/ਮਹੀਨੇ ਤੋ ਵੱਧ ਦਾਨ ਫੰਡ ਦੇਣਗੇ, ਉਹਨਾ ਨੂੰ *ਮੈਬਰ(ਸਟਾਰ ਮੈਬਰ) ਦਾ ਦਰਜਾ ਦਿੱਤਾ ਜਾਵੇਗਾ, ਸਟਾਰ ਮੈਬਰ ਨੂੰ ਅਧਿਕਾਰ ਹੋਵੇਗਾ ਕਿ ਉਹ  ਆਪਣੇ ਇਲਾਕੇ ਦੇ  ਬੱਚੇ , ਵਿਧਵਾ ਜਾ ਬਜੁਰਗਾ ਦੀ ਸਹਾਇਤਾ ਲਈ ਸਿਫਾਰਿਸ਼ ਕਰ ਸਕਦਾ ਹੈ
 6. ਹਰ ਇੱਕ ਸਟਾਰ ਮੈਬਰ ਨੂੰ ਦੁਰਘਟਨਾ ਬੀਮਾ  ਪਾਲਸੀ ਸੰਸਥਾ ਵੱਲੋਂ ਦਿੱਤੀ ਜਾਵੇਗੀ

          ਨੋਟ :- ਇੱਕ  ਸਟਾਰ ਮੈਬਰ ਕੇਵਲ ਇੱਕ ਹੀ ਸਿਫਾਰਿਸ਼ ਕਰ ਸਕਦਾ ਹੈ

ਸਹਾਇਤਾ

        * ਬੱਚੇ                       : ਕੋਈ ਵੀ ਹੁਸਿਆਰ ਬੱਚਾ ਜਿਸ ਦੇ ਮਾਤਾ -ਪਿਤਾ  ਉਸਦੀ ਪੜ੍ਹਾਈ ਦਾ ਖਰਚਾ ਨਾ ਕਰ ਸਕਦੇ ਹੋਣ ਉਹ ਸਹਾਇਤਾ ਲੈ ਸਕਦਾ ਹੈ

        * ਵਿਧਵਾ                   : ਕੋਈ  ਵੀ ਕੁਦਰਤੀ ਆਫਤ ਦੀ ਸਿਕਾਰ ਬੇਸਹਾਰਾ ਵਿਧਵਾ ਸਹਾਇਤਾ ਲੈ ਸਕਦੀ ਹੈ

        * ਬਜੁਰਗ                  : ਕੋਈ ਵੀ ਬੇਸਹਾਰਾ/ਅਨਾਥ ਬਜੁਰਗ  ਸਹਾਇਤਾ ਲੈ ਸਕਦਾ ਹੈ

        * ਦੁਰਘਟਨਾ-ਗ੍ਰਸਤ    : ਕੋਈ ਵੀ  ਦੁਰਘਟਨਾ-ਗ੍ਰਸਤ ਸਹਾਇਤਾ ਲੈ  ਸਕਦਾ ਹੈ ਵਿੱਤ ਅਨੁਸਾਰ ਸਹਾਇਤਾ  ਦਿੱਤੀ ਜਾਵੇਗੀ 

(ਸ਼ਰਤਾਂ ਲਾਗੂ )

        *ਨੋਟ                       : ਸਹਾਇਤਾ ਲਈ ਆਪਣੇ ਹਲਕੇ ਦੇ ਇੱਕ  ਸਟਾਰ ਮੈਬਰ ਦੀ  ਸਿਫਾਰਿਸ਼ ਜਰੂਰੀ ਹੈ

        * ਜਰੂਰੀ ਬੇਨਤੀ         :  ਉਪਰੋਕਤ ਸੰਸਥਾ ਕਿਸੇ ਸਰਕਾਰੀ ,ਗੈਰ-ਸਰਕਾਰੀ ਅਦਾਰੇ ਜਾਂ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਹਾਇਤਾ ਪ੍ਰਾਪਤ ਨਹੀ ਹੈ ਅਤੇ ਕੇਵਲ ਸੰਗਤਾ ਦੁਆਰਾ ਦਿੱਤੇ ਦਾਨ ਫੰਡਾ ਨਾਲ ਆਪਣਾ ਸੰਚਾਲਨ ਕਰਦੀ ਹੈ ਸੋ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਲੋੜਵੰਦਾ ਲਈ ਮਾਇਆ ਦੁਆਰਾ ਯੋਗਦਾਨ ਪਾ ਕੇ ਆਪਣੀ ਕਿਰਤ ਕਮਾਈ ਸਫਲੀ ਕਰੋ ਜੀ