Home » Kaur Scheme

Kaur Scheme

ਸਾਡੀ ਬੇਟੀ ਸਾਡੀ ਸ਼ਾਨ

ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦੇ ਸਮੂਹ ਮੈਬਰਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਗ੍ਰੰਥੀ ਸਭਾ ਦੇ ਮੁੱਖ ਦਫਤਰ ਵੱਲੋ ਗ੍ਰੰਥੀ ਸਭਾ ਦੇ ਮੈਬਰਾਂ ਦੇ ਘਰ ਪੈਦਾ ਹੋਣ ਵਾਲੀਆ ਬੱਚੀਆ  ਲਈ “ਕੌਰ” ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਕਿਸੇ ਵੀ  ਮੈਬਰ ਦੇ ਘਰ ਪੈਦਾ ਹੋਣ ਵਾਲੀ ਬੱਚੀ ਦੇ ਨਾਂ ਤੇ “ਸਟੇਟ ਬੈੰਕ ਆੱਫ਼ ਇੰਡੀਆ” ਦੀ ” ਸੁਕੰਨਿਆ ਸਕੀਮ” ਲੈ ਕੇ ਦਿੱਤੀ ਜਾਵੇਗੀ ਜਿਸ ਬਾਬਤ ਜਮ੍ਹਾ ਹੋਣ ਵਾਲੀ ਰਕਮ ਮੁੱਖ ਦਫਤਰ ਵੱਲੋ ਅਦਾ ਕੀਤੀ ਜਾਇਆ ਕਰੇਗੀ |

ਸ਼ਰਤਾਂ :-

  1. ਬੱਚੀ ਦੇ ਨਾਮ ਦੇ ਪਿੱਛੇ “ਕੌਰ” ਸ਼ਬਦ  ਲਗਾਉਣਾ ਜਰੂਰੀ ਹੈ‌‍‌ |
  2. ਬੱਚੀ ਦਾ ਪਿਤਾ ਗ੍ਰੰਥੀ ਸਭਾ ਦਾ ਪੱਕਾ ਮੈਬਰ ਹੋਣ ਜਰੂਰੀ ਹੈ |
  3. ਬੱਚੀ ਦੇ ਪੈਦਾ ਹੋਣ ਤੇ ਦੋ  ਹਫਤੇ ਦੇ  ਅੰਦਰ -ਅੰਦਰ ਲਿਖਤੀ ਰੂਪ ਵਿੱਚ ਮੁੱਖ ਦਫਤਰ ਰਾਏਕੋਟ ਪਾਸ ਦਰਜ ਕਰਵਾਉਣਾ ਜਰੂਰੀ ਹੈ |
  4. ਸਰਪੰਚ ,ਨੰਬਰਦਾਰ ,ਐੱਮ.ਸੀ. ਜਾ ਗੁਰਦੁਆਰਾ ਪ੍ਰਧਾਨ ਅਤੇ ਦਾਈ ਜਾ ਹਸਪਤਾਲ ,ਜਿੱਥੇ  ਬੱਚੀ ਨੇ ਜਨਮ ਲਿਆ ,ਵੱਲੋ ਤਸਦੀਕ ਕੀਤਾ ਜਾਣਾ ਜਰੂਰੀ ਹੈ |
  5. ਇਹ ਸਕੀਮ ਜਿਨ੍ਹਾਂ ਮੈਬਰ ਦੇ ਘਰ ਤਿੰਨ ਤੋ ਵੱਧ ਬੱਚੀਆ ਹਨ ਉਹਨਾ ਵਿੱਚੋਂ  ਸਭ ਤੋਂ ਛੋਟੀ ਬੱਚੀ ਉੱਪਰ ਵੀ ਲਾਗੂ ਹੋਵੇਗੀ ,ਪ੍ਰੰਤੂ ਬੱਚੀ ਦੇ ਨਾਮ ਦੇ ਪਿੱਛੇ “ਕੌਰ” ਸ਼ਬਦ ਲੱਗਿਆ ਹੋਣਾ ਜਰੂਰੀ ਹੈ |

ਨੋਟ : * ਸੁਕੰਨਿਆ ਸਕੀਮ ਦੇ ਜਾਰੀ ਰਹਿਣ ਤੱਕ ਬੱਚੀ ਦਾ ਘੱਟੋ -ਘੱਟ ਸਾਬਤ ਸੂਰਤ ਰਹਿਣਾ ਅਤਿ ਜਰੂਰੀ ਹੈ |

** ਬੱਚੀ ਦੇ ਪਿਤਾ ਦਾ ਗ੍ਰੰਥੀ ਸਭਾ ਨਾਲ ਜੁੜੇ ਰਹਿਣਾ ਅਤਿ  ਜਰੂਰੀ ਹੈ|

*** ਬੱਚੀ ਦੇ ਗੈਰ-ਸਮਾਜਿਕ ਅਤੇ ਸਿੱਖ ਧਰਮ ਵਿਰੋਧੀ ਅੱਤ ਦੁੱਖਦਾਈ ਕਿਸੇ ਕਾਰਜ ਕਾਰਨ ਇਹ ਸਹਾਇਤਾ ਬੰਦ ਕੀਤੀ ਜਾ ਸਕਦੀ ਹੈ|